Friday, December 4, 2009

ਗਿੱਲੀਆਂ ਪਲ਼ਕਾਂ



ਗਿੱਲੀਆਂ ਪਲ਼ਕਾਂ ਮੇਰੀ ਪੂੰਜੀ
ਪਤੀ ਮੇਰੇ ਦੀ ਪਿਆਰ ਨਿਸ਼ਾਨੀ
ਹੰਝੂ ਮੇਰੇ ਡੱਕ ਨਾ ਸਕਦੀ
ਕੱਲਮ ਕੱਲੀ ਇਹ ਜ਼ਿੰਦਗਾਨੀ
ਕਹਿੰਦੇ ਨੇ ਓਸ ਮੁੜ ਨਹੀਂ ਆਉਣਾ
ਇਹੋ ਜਿਹੇ ਥਾਂ ਚਲ਼ਾ ਗਿਆ ਓਹ
ਦੇਸ਼ਦੀ ਖ਼ਾਤਿਰ ਸਹੁੰ ਖਾ ਮੇਰੀ
ਵਾਰ ਗਿਆ ਅਣਮੋਲ਼ ਜੁਆਨੀ

No comments:

Post a Comment